ਜਲੰਧਰ : ਹੋਲੀ ਦਾ ਤਿਆਰ ਰੰਗਾਂ ਦਾ ਤਿਉਹਾਰ ਹੈ ਅਤੇ ਇਸ ਤਿਉਹਾਰ ਨੂੰ ਮਨਾਉਣ ਦੇ ਲਈ ਹਰ ਸਾਲ ਹੀ ਦੇਸ਼ਵਾਸੀਆਂ ਦੇ ਵਿੱਚ ਇੱਕ ਵਿਲੱਖਣ ਉਤਸ਼ਾਹ ਅਤੇ ਬੇਸਬਰੀ ਝਲਕਦੀ ਹੋਈ ਵਿਖਾਈ ਦਿੰਦੀ ਹੈ । ਹੋਲੀ ਦੇ ਆਉਣ ਤੋਂ ਇੱਕ-ਇੱਕ ਹਫਤੇ ਪਹਿਲਾਂ ਹੀ ਲੋਕ ਇਸ ਤਿਉਰ ਦੀ ਖੁਸ਼ੀਆਂ ਮਨਾਉਣੀਆਂ ਸ਼ੁਰੂ ਕਰ ਦਿੰਦੇ ਹਨ ਅਤੇ ਜਿਵੇਂ-ਜਿਵੇਂ ਦਿਨ ਬਿਤਨੇ ਸ਼ੁਰੂ ਹੋ ਜਾਂਦੇ ਹਨ ਹਰ ਇੱਕ ਦੀ ਜ਼ਿਹਿਨ ‘ਚ ਉਭਰ ਰਹੀਆਂ ਖੁਸ਼ੀਆਂ ਦਾ ਦਰ ਵੀ ਵੱਧਦਾ ਚਲਾ ਜਾਂਦਾ ਹੈ। ਸ਼ਹਿਰ ‘ਚ ਹੋਲੀ ਦੇ ਤਿਉਹਾਰ ‘ਤੇ ਟ੍ਰੈਫਿਕ ਪੁਲਿਸ ਨੇ ਹੁਲੜਬਾਜ਼ਾਂ ਖਿਲਾਫ ਸਖਤ ਕਾਰਵਾਈ ਕੀਤੀ ਹੈ। ਦਰਅਸਲ ਥਾਣਾ 7 ਅਧੀਨ ਪੈਂਦੇ ਇਲਾਕੇ 66 ਫੁੱਟ ਰੋਡ ‘ਤੇ ਟ੍ਰੈਫਿਕ ਪੁਲਿਸ ਨੇ ਹੁਲੜਬਾਜ਼ਾਂ ਨੂੰ ਕਾਬੂ ਕਰ ਲਿਆ। ਇਸ ਦੌਰਾਨ ਏਡੀਸੀਪੀ ਟਰੈਫਿਕ ਅਮਨਦੀਪ ਕੌਰ ਖੁਦ ਸਿਵਲ ਵਰਦੀ ਵਿੱਚ ਮੌਜੂਦ ਸਨ। ਜਿੱਥੇ ਸਿਵਲ ਵਰਦੀ ਵਿੱਚ ਆਏ ਹੁਲੜਬਾਜ਼ਾਂ ਨੇ ਏਡੀਸੀਪੀ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਿਵਲ ਵਰਦੀ ਵਿੱਚ ਮੌਜੂਦ ਏਡੀਸੀਪੀ ਅਮਨਦੀਪ ਕੌਰ ਹੈ ਤਾਂ ਹੁਲੜਬਾਜ਼ਾਂ ਨੇ ਮੁਆਫ਼ੀ ਮੰਗਣੀ ਸ਼ੁਰੂ ਕਰ ਦਿੱਤੀ।

ਪਰ ਐਕਟਿਵਾ ਦੀ ਤਲਾਸ਼ੀ ਦੌਰਾਨ ਪੁਲਿਸ ਨੇ ਅੰਡੇ ਅਤੇ ਹੋਰ ਲੋਹੇ ਦਾ ਸਮਾਨ ਬਰਾਮਦ ਕੀਤਾ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਤਰਫੋਂ ਕਿਸੇ ਵਾਹਨ ਦਾ ਚਲਾਨ ਕੱਟਣ ਦਾ ਕੋਈ ਇਰਾਦਾ ਨਹੀਂ ਸੀ, ਸਗੋਂ ਕੁਝ ਹੁਲੜਬਾਜ਼ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਹੁਲੜਬਾਜ਼ਾਂ ਦੇ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਿੱਟ ਗਈ, ਜਿਸ ਕਾਰਨ ਕੁਝ ਵਾਹਨਾਂ ਨੂੰ ਰੋਕਿਆ ਗਿਆ। ਇਸ ਦੌਰਾਨ ਐਕਟਿਵਾ ‘ਚੋਂ ਬੇਸ ਬੈਟ, ਕਿਰਚ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ। ਏ.ਡੀ.ਸੀ.ਪੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਕਾਰਵਾਈ ਕਰਦੇ ਹੋਏ 3 ਤੋਂ 4 ਵਾਹਨ ਚਾਲਕਾਂ ਨੂੰ ਰਾਊਂਡਅਪ ਕਰਕੇ ਥਾਣਾ 7 ਵਿਖੇ ਭੇਜ ਦਿੱਤਾ ਹੈ।